ਸਤਿਕਾਰਯੋਗ ਮਾਤਾ-ਪਿਤਾ, ਮੇਰੇ ਪਿਆਰੇ ਬੱਚਿਓ ,
ਮੈਨੂੰ ਇਹ ਜਾਣ ਕਿ ਬੜੀ ਖੁਸ਼ੀ ਮਹਿਸ਼ੂਸ ਹੋ ਰਹੀ ਹੈ ਕਿ ਥਾਮਸ ਸਕੂਲ ਦਿਓਣ ਵੱਲੋਂ ਆਪਣੀ ਵਿਦਵਤਾ ਦਾ ਸਬੂਤ ਦਿੰਦੇ ਹੋਏ ਨੰਨ੍ਹੇ ਹੱਥਾਂ ਵਿੱਚ ਕਲਮ ਫੜਾਉਣ ਦਾ ਇੱਕ ਉਚੇਚਾ ਯਤਨ ਕੀਤਾ ਹੈ । ਇਹ ਇੱਕ ਅਜਿਹੀ ਵਿਦਿਅਕ ਪ੍ਰਣਾਲੀ ਹੈ.ਜੋ ਬੱਚਿਆਂ ਨੂੰ ਆਪਣੀਆਂ ਯੋਗਤਾਵਾਂ ਦਾ ਪਾਲਣ-ਪੋਸ਼ਣ ਅਤੇ ਆਪਣੀਆਂ ਕਮੀਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੀ ਹੈ। ਜਿਸ ਤਰ੍ਹਾਂ ਹਰ ਬੀਜ ਵਿੱਚ ਦਰੱਖਤ ਬਣਨ ਦੇ ਗੁਣ ਮੌਜੂਦ ਹੁੰਦੇ ਹਨ ਬਸ਼ਰਤੇ ਕਿ ਉਸ ਬੀਜ ਨੂੰ ਪੁੰਗਰਨ ਲਈ ਲੋੜੀਦੀਆਂ ਪ੍ਰਸਥਿਤੀਆਂ ਮੁਹੱਈਆ ਹੋਣ। ਇਸ ਤਰ੍ਹਾਂ ਥਾਮਸ ਸਕੂਲ ਪ੍ਰਤਿਭਾਸ਼ਾਲੀ ਅਤੇ ਸਮਰਪਿਤ ਅਧਿਆਪਕਾਂ ਦੀ ਟੀਮ ਤੇ ਮਾਣ ਮਹਿਸੂਸ ਕਰ ਰਿਹਾ ਹੈ, ਜੋ ਆਪਣੇ-ਆਪਣੇ ਵਿਸ਼ਿਆ ਵਿੱਚ ਮਾਹਿਰ ਹਨ।
ਇਹਨਾਂ ਵਿੱਚੋਂ ਜਿਆਦਾਤਾਰ ਅਧਿਆਪਕ ਕੇਰਲਾ ਰਾਜ ਨਾਲ ਸੰਬੰਧਿਤ ਹਨ, ਜਿਸ ਨੂੰ ਸਭ ਤੋਂ ਪੜ੍ਹਿਆ ਲਿਖਿਆ ਰਾਜ ਮੰਨਿਆ ਜਾਂਦਾ ਹੈ । ਇਹਨਾਂ ਅਧਿਆਪਕਾਂ ਕੋਲ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਦੇਣ ਲਈ ਟਰੈਕ ਰਿਕਾਰਡ ਵੀ ਹਨ। ਇਸ ਦੇ ਨਾਲ –ਨਾਲ ਇੱਥੋਂ ਦੇ ਵੀ ਬਹੁਤ ਵਧੀਆ ਅਤੇ ਤਜਰਬੇਕਾਰ,ਈਮਾਨਦਾਰ ਅਤੇ ਸਮਰਪਿਤ ਅਧਿਆਪਕ ਮੌਜੂਦ ਹਨ, ਜੋ ਸਕੂਲ ਪ੍ਰਬੰਧ ਨੂੰ ਅੱਗੇ ਚਲਾਉਣ ਵਿੱਚ ਹਮੇਸ਼ਾ ਸਕੂਲ ਦੇ ਨਾਲ ਖੜ੍ਹੇ ਹਨ।
ਸੋ ਮਾਤਾ –ਪਿਤਾ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਨਿਸ਼ਚੇ ਰੂਪ ਵਿੱਚ ਵਿਸ਼ਵਾਸ ਕਰ ਸਕਦੇ ਹਨ । ਮੈਨੂੰ ਵੀ ਇਹ ਪੂਰਨ ਵਿਸ਼ਵਾਸ ਹੈ ਕਿ ਥਾਮਸ ਸਕੂਲ ਵਿੱਚ ਵਿਦਿਆਰਥੀ ਆਪਣਾ ਵਿਦਿਅਕ ਅਨੁਭਵ ਲੱਭਣਗੇ, ਜੋ ਇੱਕ ਫਲ ਅਤੇ ਫਾਇਦੇਮੰਦ ਹੈ। ਨੰਨ੍ਹੇ-ਮੁੰਨੇ ਬੱਚੇ ਸਾਡੇ ਲਈ ਇੱਕ ਅਜਿਹਾ ਖਜਾਨਾ ਹੈ ਜਿੰਨਾਂ ਦੀ ਸੇਵਾ ਕਰਨ ਵਿੱਚ ਅਸੀਂ ਆਪਣੇ-ਆਪ ਨੂੰ ਖੁਸਕਿਸਮਤ ਸਮਝਦੇ ਹਾਂ ।
ਅਸੀਂ ਇਹਨਾਂ ਬੱਚਿਆਂ ਨੂੰ ਦ੍ਰਿੜਤਾ ਦੇ ਨਾਲ ਉਡਾਨ ਭਰਨ ਲਈ ਮਜਬੂਤ ਖੰਭ ਪ੍ਰਦਾਨ ਕਰਦੇ ਹਾਂ ਤਾਂ ਕਿ ਉਹ ਖੁਦ ਸਮਰਪਿਤ ਸੇਵਾ ਦੇ ਸੰਦੇਸ਼ ਨੂੰ ਦੁਨੀਆਂ ਵਿੱਚ ਪਹੁੰਚਾ ਸਕਣ । ਸਕੂਲ ਦਾ ਮੈਨੇਜਰ ਹੋਣ ਦੇ ਨਾਤੇ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਥਾਮਸ ਸਕੂਲ ਦੇ ਬੱਚੇ ਜੀਵਨ ਦੇ ਹਰ ਪਹਿਲੂ ਦੇ ਉਦੇਸ ਨੂੰ ਪ੍ਰਾਪਤ ਕਰਨ ਦੇ ਨਾਲ ਨਾਲ ਨਾ ਕੇਵਲ ਗਿਆਨ ਬਲਕਿ ਉੱਚ ਚਰਿੱਤਰ ਦਾ ਵੀ ਨਿਰਮਾਣ ਕਰਨਗੇ ।